Questions to ask your doctor | ਆਪਣੇ ਡਾਕਟਰ ਨੂੰ ਪੁੱਛਣ ਲਈ ਸਵਾਲ

Here are some questions in Punjabi that you may want to ask your cancer care team. ਇੱਥੇ ਕੁਝ ਪ੍ਰਸ਼ਨ ਹਨ ਜੋ ਤੁਸੀਂ ਆਪਣੇ ਕੈਂਸਰ ਦੇਖਭਾਲ ਟੀਮ ਨੂੰ ਪੰਜਾਬੀ ਵਿੱਚ ਪੁੱਛਣਾ ਚਾਹੋਗੇ।

Cover for fact sheet Questions to Ask Your Doctor Punjabi
Download PDF

ਆਪਣੇ ਡਾਕਟਰ ਨੂੰ ਪੁੱਛਣ ਲਈ ਸਵਾਲ

ਜਿੰਨੇ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਪੁੱਛੋ। ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰਨਾ ਤੁਹਾਨੂੰ ਸੂਚਿਤ ਫ਼ੈਸਲੇ ਲੈਣ ਵਿੱਚ ਮਦਦ ਕਰਦਾ ਹੈ।

ਤੁਹਾਡੀ ਬਿਮਾਰੀ

  • ਮੈਨੂੰ ਕਿਹੜਾ ਕੈਂਸਰ ਹੋਇਆ ਹੈ?
  • ਕੀ ਕੈਂਸਰ ਫ਼ੈਲ ਗਿਆ ਹੈ? ਜੇ ਅਜਿਹਾ ਹੋਇਆ ਹੈ, ਤਾਂ ਇਹ ਕਿੱਥੇ ਫ਼ੈਲਿਆ ਹੈ? ਇਹ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ?
  • ਕੈਂਸਰ ਕਿਹੜਾ ਪੜਾਅ ਦਾ ਹੈ? ਇਸ ਦਾ ਕੀ ਅਰਥ ਹੈ?
  • ਇਸ ਕਿਸਮ ਦੇ ਕੈਂਸਰ ਲਈ ਕਿਹੜੇ ਨਵੀਨਤਮ ਟੈਸਟ ਅਤੇ ਇਲਾਜ ਹਨ? ਮੈਂ ਇਹ ਇਲਾਜ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?
  • ਮੈਂ ਕਿਹੜੇ ਡਾਕਟਰੀ ਪੇਸ਼ੇਵਰਾਂ ਨੂੰ ਮਿਲਾਂਗਾ?
  • ਕੀ ਉਹਨਾਂ ਲੋਕਾਂ ਵਾਸਤੇ ਕੋਈ ਕੈਂਸਰ ਸਹਾਇਤਾ ਸਮੂਹ ਹੈ ਜੋ ਮੇਰੀ ਭਾਸ਼ਾ ਬੋਲਦੇ ਹਨ?

ਟੈਸਟ ਕਰਵਾਉਣੇ

  • ਮੇਰੇ ਕਿਹੜੇ ਟੈਸਟ ਕਰਵਾਏ ਜਾਣਗੇ? ਟੈਸਟਾਂ ਵਿੱਚ ਕੀ ਸ਼ਾਮਲ ਹੁੰਦਾ ਹੈ?
  • ਟੈਸਟ ਦੇ ਨਤੀਜੇ ਸਾਨੂੰ ਕੀ ਦੱਸਣਗੇ? ਨਤੀਜੇ ਉਸ ਇਲਾਜ ਦੀ ਕਿਸਮ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਜਿਸ ਦੀ ਮੈਨੂੰ ਪੇਸ਼ਕਸ਼ ਕੀਤੀ ਜਾਂਦੀ ਹੈ?
  • ਇਹਨਾਂ ਟੈਸਟਾਂ ਨੂੰ ਕਰਵਾਉਣ ਦੇ ਕੀ ਫ਼ਾਇਦੇ ਅਤੇ ਖ਼ਤਰੇ ਹਨ?

ਇਲਾਜ ਬਾਰੇ

  • ਕੀ ਤੁਸੀਂ ਮੇਰੀ ਇਲਾਜ ਦੀ ਯੋਜਨਾ ਬਾਰੇ ਦੱਸ ਸਕਦੇ ਹੋ? ਇਲਾਜ ਦਾ ਉਦੇਸ਼ ਕੀ ਹੈ?
  • ਕੀ ਮੈਂ ਇਲਾਜ ਦੇ ਦੌਰਾਨ ਕੰਮ ਕਰਨ ਦੇ ਯੋਗ ਹੋਵਾਂਗਾ?
  • ਜੇ ਇਹ ਇਲਾਜ ਕੰਮ ਨਹੀਂ ਕਰਦਾ ਤਾਂ ਕੀ ਹੁੰਦਾ ਹੈ?
  • ਮੇਰਾ ਇਲਾਜ ਕਦੋਂ ਤੱਕ ਚੱਲੇਗਾ?
  • ਮੇਰਾ ਇਲਾਜ ਕਿੱਥੇ ਹੋਵੇਗਾ?
  • ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇਲਾਜ ਕੰਮ ਕਰ ਰਿਹਾ ਹੈ? ਮੈਨੂੰ ਕਦੋਂ ਪਤਾ ਲੱਗ ਸਕਦਾ ਹੈ?
  • ਇਲਾਜ ‘ਤੇ ਕਿੰਨਾ ਖ਼ਰਚਾ ਆਵੇਗਾ? ਕੀ ਇਹ ਮੈਡੀਕੇਅਰ ਜਾਂ ਪ੍ਰਾਈਵੇਟ ਹੈਲਥ ਕਵਰ ਦੁਆਰਾ ਕਵਰ ਕੀਤਾ ਜਾਂਦਾ ਹੈ?
  • ਕੈਂਸਰ ਦੇ ਜਨਤਕ ਅਤੇ ਪ੍ਰਾਈਵੇਟ ਇਲਾਜ ਵਿੱਚ ਕੀ ਫ਼ਰਕ ਹੈ?
  • ਕੀ ਮੈਂ ਦੂਜੀ ਡਾਕਟਰੀ ਰਾਏ ਲੈ ਸਕਦਾ ਹਾਂ?

ਸੰਭਾਵੀ ਮਾੜੇ ਪ੍ਰਭਾਵ

  • ਹਰੇਕ ਇਲਾਜ ਦੇ ਸੰਭਾਵੀ ਮਾੜੇ ਪ੍ਰਭਾਵ ਕੀ ਹਨ? ਇਨ੍ਹਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ?
  • ਮਾੜੇ ਪ੍ਰਭਾਵ ਕਿੰਨੇ ਸਮੇਂ ਤੱਕ ਰਹਿਣਗੇ?
  • ਕੀ ਮਾੜੇ ਪ੍ਰਭਾਵਾਂ ਵਿੱਚ ਸੁਧਾਰ ਹੋਵੇਗਾ ਜਾਂ ਸਥਾਈ ਰਹਿਣਗੇ?
  • ਜੇ ਮੇਰੇ ਉਪਰ ਮਾੜੇ ਪ੍ਰਭਾਵ ਪੈਂਦੇ ਹਨ ਤਾਂ ਇਲਾਜ ਦੌਰਾਨ ਮੈਂ ਕਿਸ ਨਾਲ ਗੱਲ ਕਰ ਸਕਦਾ ਹਾਂ?
  • ਕਿਹੜੇ ਮਾੜੇ ਪ੍ਰਭਾਵ ਹਨ ਜਿਨ੍ਹਾਂ ਬਾਰੇ ਮੈਨੂੰ ਆਪਣੀ ਇਲਾਜ ਟੀਮ ਨੂੰ ਤੁਰੰਤ ਦੱਸਣਾ ਚਾਹੀਦਾ ਹੈ?
  • ਕੀ ਮਾੜੇ ਪ੍ਰਭਾਵਾਂ ਨੂੰ ਰੋਕਣ ਜਾਂ ਘੱਟ ਕਰਨ ਲਈ ਮੈਂ ਕੋਈ ਦਵਾਈਆਂ ਲੈ ਸਕਦਾ ਹਾਂ?
  • ਕੀ ਕੋਈ ਹੋਰ ਥਰੈਪੀਆਂ ਹਨ ਜੋ ਮੇਰੀ ਮਦਦ ਕਰ ਸਕਦੀਆਂ ਹਨ?

ਇਲਾਜ ਖ਼ਤਮ ਹੋਣ ਤੋਂ ਬਾਅਦ

  • ਇਲਾਜ ਖ਼ਤਮ ਹੋਣ ਤੋਂ ਬਾਅਦ ਮੈਨੂੰ ਕਿੰਨੀ ਕੁ ਵਾਰ ਜਾਂਚ ਕਰਵਾਉਣ ਦੀ ਲੋੜ ਪਵੇਗੀ?
  • ਜਾਂਚ ਕਰਨ (ਚੈੱਕ-ਅੱਪ) ਵਾਲੀਆਂ ਮੁਲਾਕਾਤਾਂ ਲਈ ਮੈਨੂੰ ਕਿਸ ਕੋਲ ਜਾਣਾ ਚਾਹੀਦਾ ਹੈ?
  • ਜੇ ਕੈਂਸਰ ਵਾਪਸ ਆ ਜਾਂਦਾ ਹੈ, ਤਾਂ ਮੈਨੂੰ ਕਿਵੇਂ ਪਤਾ ਲੱਗੇਗਾ? ਮੈਂ ਕਿਹੜੇ ਇਲਾਜ ਕਰਵਾ ਸਕਦਾ ਹਾਂ?

ਜੇ ਵਿਕਸਤ ਹੋਏ (ਐਡਵਾਂਸਡ) ਕੈਂਸਰ ਦੀ ਪਛਾਣ ਕੀਤੀ ਜਾਂਦੀ ਹੈ

  • ਐਡਵਾਂਸਡ ਕੈਂਸਰ ਦੇ ਇਲਾਜ ਦਾ ਉਦੇਸ਼ ਕੀ ਹੈ?
  • ਕੀ ਕੋਈ ਨਵੇਂ ਇਲਾਜ ਹਨ ਜੋ ਮੈਂ ਅਜ਼ਮਾ ਸਕਦਾ ਹਾਂ? ਕੀ ਉਹ ਮੇਰੇ ਬਿਹਤਰ ਹੋਣ ਦੇ ਮੌਕੇ ਵਿੱਚ ਸੁਧਾਰ ਕਰਨਗੇ?
  • ਆਪਣੇ ਲੱਛਣਾਂ ਤੋਂ ਛੁਟਕਾਰਾ ਪਾਉਣ ਲਈ ਮੈਂ ਕਿਹੜੇ ਇਲਾਜ ਜਾਂ ਦੇਖਭਾਲ ਕਰਵਾ ਸਕਦਾ ਹਾਂ?
  • ਜੇ ਮੇਰਾ ਪਰਿਵਾਰ ਅਤੇ ਦੋਸਤ ਘਰ ਵਿੱਚ ਹੀ ਮੇਰੀ ਦੇਖਭਾਲ ਕਰਦੇ ਹਨ ਤਾਂ ਉਹ ਕਿਹੜੀ ਮਦਦ ਪ੍ਰਾਪਤ ਕਰ ਸਕਦੇ ਹਨ?
  • ਕੀ ਤੁਸੀਂ ਮੇਰੇ ਪਰਿਵਾਰ ਨਾਲ ਇਸ ਬਾਰੇ ਗੱਲ ਕਰਨ ਵਿੱਚ ਮੇਰੀ ਮਦਦ ਕਰ ਸਕਦੇ ਹੋ ਕਿ ਕੀ ਚੱਲ ਰਿਹਾ ਹੈ?

ਆਪਣੇ ਡਾਕਟਰ ਨਾਲ ਕਿਵੇਂ ਗੱਲ ਕਰਨੀ ਹੈ

ਇਲਾਜ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਆਪਣੇ ਡਾਕਟਰ ਨਾਲ ਤੁਹਾਡੀਆਂ ਮੁਲਾਕਾਤਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣ ਲਈ, ਤੁਸੀਂ:

Wrist watch iconਲੰਮੀ ਮੁਲਾਕਾਤ ਬੁੱਕ ਕਰੋ
ਜੇ ਤੁਹਾਡੇ ਕੋਲ ਵਿਚਾਰ-ਵਟਾਂਦਰਾ ਕਰਨ ਲਈ ਕਈ ਮੁੱਦੇ ਹਨ ਤਾਂ ਇੱਕ ਲੰਬੀ ਮੁਲਾਕਾਤ ਦੀ ਬੇਨਤੀ ਕਰੋ।
ਸਵਾਲਾਂ ਦੀ ਸੂਚੀ ਬਣਾਓ
ਮੁਲਾਕਾਤ ਤੋਂ ਪਹਿਲਾਂ ਆਪਣੇ ਸਵਾਲਾਂ ਨੂੰ ਲਿਖ ਲਓ।
ਸਹਾਇਤਾ ਕਰਨ ਵਾਲੇ ਵਿਅਕਤੀ ਨੂੰ ਨਾਲ ਲੈ ਜਾਓ
ਸਹਾਇਤਾ ਵਾਸਤੇ, ਜਾਂ ਜਾਣਕਾਰੀ ਲਿਖਣ ਲਈ ਪਰਿਵਾਰ ਦੇ ਕਿਸੇ ਜੀਅ ਜਾਂ ਦੋਸਤ ਨੂੰ ਨਾਲ ਲੈ ਕੇ ਆਓ।
ਗੱਲਬਾਤ ਨੂੰ ਰਿਕਾਰਡ ਕਰੋ
ਆਪਣੇ ਡਾਕਟਰ ਨੂੰ ਪੁੱਛੋ ਕਿ ਕੀ ਤੁਸੀਂ ਗੱਲਬਾਤ ਰਿਕਾਰਡ ਕਰ ਸਕਦੇ ਹੋ।
ਹੋਰ ਜਾਣਕਾਰੀ ਪ੍ਰਾਪਤ ਕਰੋ
ਪੁੱਛੋ ਕਿ ਟੈਸਟਾਂ ਅਤੇ ਇਲਾਜਾਂ ਬਾਰੇ ਵਧੇਰੇ ਜਾਣਕਾਰੀ ਕਿੱਥੋਂ ਲੱਭਣੀ ਹੈ।
ਦੁਭਾਸ਼ੀਏ ਦੀ ਮੰਗ ਕਰੋ
ਪਤਾ ਕਰੋ ਕਿ ਕੀ ਤੁਹਾਡਾ ਡਾਕਟਰ ਦੁਭਾਸ਼ੀਏ ਦਾ ਇੰਤਜ਼ਾਮ ਕਰ ਸਕਦਾ ਹੈ।

ਕਲੀਨਿਕੀ ਅਜ਼ਮਾਇਸ਼ ਵਿੱਚ ਸ਼ਾਮਲ ਹੋਣਾ

ਤੁਹਾਡੀ ਡਾਕਟਰੀ ਟੀਮ ਤੁਹਾਨੂੰ ਕਿਸੇ ਕਲੀਨਿਕੀ ਅਜ਼ਮਾਇਸ਼ ਵਿੱਚ ਹਿੱਸਾ ਲੈਣ ਦਾ ਸੁਝਾਅ ਦੇ ਸਕਦੀ ਹੈ। ਕਲੀਨਿਕੀ ਅਜ਼ਮਾਇਸ਼ਾਂ ਨਵੇਂ ਜਾਂ ਸੋਧੇ ਹੋਏ ਇਲਾਜਾਂ ਅਤੇ ਬਿਮਾਰੀ ਦੀ ਪਛਾਣ ਕਰਨ ਦੇ ਤਰੀਕਿਆਂ ਦੀ ਜਾਂਚ ਕਰਦੀਆਂ ਹਨ। ਕਲੀਨਿਕੀ ਅਜ਼ਮਾਇਸ਼ਾਂ ਬਾਰੇ ਪੁੱਛੇ ਜਾਣ ਵਾਲੇ ਸਵਾਲਾਂ ਵਿੱਚ ਸ਼ਾਮਲ ਹਨ:

  • ਕਲੀਨਿਕੀ ਅਜ਼ਮਾਇਸ਼ ਵਿੱਚ ਹਿੱਸਾ ਲੈਣ ਦਾ ਕੀ ਮਤਲਬ ਹੈ?
  • ਕੀ ਮੇਰੇ ਲਈ ਕੋਈ ਕਲੀਨਿਕੀ ਅਜ਼ਮਾਇਸ਼ਾਂ ਢੁੱਕਵੀਆਂ ਹਨ?
  • ਕਲੀਨਿਕੀ ਅਜ਼ਮਾਇਸ਼ ਵਿੱਚ ਹਿੱਸਾ ਲੈਣ ਵਜੋਂ ਮੈਨੂੰ ਕੀ ਕਰਨਾ ਪਵੇਗਾ?
  • ਮੇਰੇ ਲਈ ਕੀ ਫ਼ਾਇਦੇ ਅਤੇ ਖ਼ਤਰੇ ਹਨ?
  • ਕੀ ਮੈਨੂੰ ਕਿਸੇ ਕਲੀਨਿਕੀ ਅਜ਼ਮਾਇਸ਼ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ?
  • ਕੀ ਮੈਂ ਕਿਸੇ ਵੀ ਸਮੇਂ ਕਲੀਨਿਕੀ ਅਜ਼ਮਾਇਸ਼ ਤੋਂ ਪਿੱਛੇ ਹੱਟ ਸਕਦਾ ਹਾਂ?
  • ਕੀ ਇਹ ਅਧਿਐਨ ਮੇਰੇ ਲਈ ਜਾਂ ਹੋਰਨਾਂ ਲਈ ਮਹੱਤਵਪੂਰਨ ਹਨ?

ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ

  • Cancer Council ਨੂੰ 13 11 20 ‘ਤੇ ਫ਼ੋਨ ਕਰੋ। ਅਸੀਂ ਤੁਹਾਨੂੰ ਦੁਭਾਸ਼ੀਆ ਸੇਵਾਵਾਂ ਨਾਲ ਜੋੜ ਸਕਦੇ ਹਾਂ ਅਤੇ ਤੁਹਾਡੀ ਭਾਸ਼ਾ ਵਿੱਚ ਸਰੋਤ ਪ੍ਰਦਾਨ ਕਰਵਾ ਸਕਦੇ ਹਾਂ।
  • TIS National ਨੂੰ 131 450 ‘ਤੇ ਫ਼ੋਨ ਕਰੋ। ਇਹ ਮੁਫ਼ਤ ਦੁਭਾਸ਼ੀਆ ਸੇਵਾ ਹੈ ਜੋ ਤੁਹਾਨੂੰ ਦੁਭਾਸ਼ੀਏ ਨਾਲ ਜੋੜ ਸਕਦੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਜਾਂ Cancer Council ਨਾਲ ਸੰਪਰਕ ਕਰਨਲਈ ਕਰ ਸਕਦੇ ਹੋ।

See who reviewed this content. | ਦੇਖੋ ਕਿ ਇਸ ਸਮੱਗਰੀ ਦੀ ਸਮੀਖਿਆ ਕਿਸ ਨੇ ਕੀਤੀ ਹੈ।

Questions to Ask Your Doctor

Mariad O’Gorman, Clinical Psychologist, Bankstown Cancer Centre & Liverpool Cancer Therapy Centre, NSW; Gillian Blanchard, Oncology Nurse Practitioner, Calvary Mater Newcastle, NSW & Director, Cancer Nurses Society of Australia; Kevin Bloom, Senior Social Worker, Haematology and Bone Marrow Transplant, NSLHD – Royal North Shore Hospital, NSW; Community reviewers; Alexandria Hitchen, Clinical Nurse Educator, Cancer Services, Central West Cancer Care Centre, NSW; Dr Yada Kanjanapan, Medical Oncologist, Icon Cancer Centre Canberra, Canberra Hospital, ACT; Vanessa Saunders, 13 11 20 Consultant, Cancer Council NSW.

Translation services provided by Polaron Connect using translators accredited by the National Accreditation Authority for Translators and Interpreters Ltd, with translations also reviewed by in-community language reviewers.

View the Cancer Council NSW editorial policy.