Coping with a diagnosis | ਕੈਂਸਰ ਦੀ ਬਿਮਾਰੀ ਨਾਲ ਨਜਿੱਠਣਾ

Learn more about the emotional impact of being told you have cancer. ਤੁਹਾਨੂੰ ਕੈਂਸਰ ਹੋਣ ਦੀ ਜਾਣਕਾਰੀ ਮਿਲਣ ਦੇ ਭਾਵਨਾਤਮਕ ਪ੍ਰਭਾਵ ਬਾਰੇ ਹੋਰ ਜਾਣੋ।

Cover for fact sheet Coping With a Cancer Diagnosis Punjabi
Download PDF

ਇਹ ਪਤਾ ਲੱਗਣਾ ਕਿ ਤੁਹਾਨੂੰ ਕੈਂਸਰ ਹੈ, ਜੀਵਨ ਬਦਲਣ ਵਾਲਾ ਹੋ ਸਕਦਾ ਹੈ। ਤੁਸੀਂ ਬਹੁਤ ਸਾਰੀਆਂ ਵੱਖਰੀਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹੋ, ਅਤੇ ਇਹ ਠੀਕ ਗੱਲ ਹੈ। ਹਰ ਕੋਈ ਇਸ ਦੇ ਨਾਲ ਆਪਣੇ ਤਰੀਕੇ ਨਾਲ ਨਜਿੱਠਦਾ ਹੈ।

ਪਹਿਲਾਂ, ਇਸ ਗੱਲ ‘ਤੇ ਵਿਸ਼ਵਾਸ ਕਰਨਾ ਜਾਂ ਸਮਝਣਾ ਮੁਸ਼ਕਿਲ ਹੋ ਸਕਦਾ ਹੈ। ਤੁਸੀਂ ਪੁੱਛ ਸਕਦੇ ਹੋ ਕਿ “ਮੈਂ ਹੀ ਕਿਉਂ?”, ਜਾਂ ਤੁਸੀਂ ਉਦਾਸ, ਗੁੱਸੇ, ਜਾਂ ਭਵਿੱਖ ਬਾਰੇ ਚਿੰਤਤ ਮਹਿਸੂਸ ਕਰ ਸਕਦੇ ਹੋ। ਇਸ ਤਰ੍ਹਾਂ ਮਹਿਸੂਸ ਕਰਨਾ ਆਮ ਗੱਲ ਹੈ।

ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਹਾਡੀ ਬਿਮਾਰੀ ਦਾ ਤੁਹਾਡੇ ਵਾਸਤੇ ਕੀ ਮਤਲਬ ਹੈ। ਤੁਹਾਨੂੰ ਲੱਗ ਸਕਦਾ ਹੈ ਕਿ ਕੈਂਸਰ ਬਾਰੇ ਵਧੇਰੇ ਜਾਣਨਾ ਡਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।


ਇਹ ਪਤਾ ਲਗਾਉਣਾ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ

ਕੈਂਸਰ ਬਾਰੇ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ, ਬਾਰੇ ਜਾਣਕਾਰੀ ਪ੍ਰਾਪਤ ਕਰਨਾ ਤੁਹਾਨੂੰ ਫ਼ੈਸਲੇ ਲੈਣ, ਅਗਾਊਂ ਯੋਜਨਾ ਬਣਾਉਣ ਅਤੇ ਵਧੇਰੇ ਸੁਰੱਖਿਅਤ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ:

  • ਆਪਣੀ ਇਲਾਜ ਕਰਨ ਵਾਲੀ ਟੀਮ ਨਾਲ ਗੱਲ ਕਰੋ
  • ਆਪਣੇ ਡਾਕਟਰ (ਜੀ.ਪੀ.) ਨਾਲ ਗੱਲ ਕਰੋ
  • Cancer Council ਨੂੰ 13 11 20 ‘ਤੇ ਫ਼ੋਨ ਕਰੋ

ਜੇ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਦੁਭਾਸ਼ੀਏ ਦੀ ਵਰਤੋਂ ਕਰਨੀ ਚਾਹੁੰਦੇ ਹੋ,ਜਾਂ Cancer Council ਵਿਖੇ ਕਿਸੇ ਤਜ਼ਰਬੇਕਾਰ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਚਾਹੁੰਦੇ ਹੋ, (“ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ” ਸੈਕਸ਼ਨ ਵੇਖੋ)।


ਦੁਨੀਆ ਅਤੇ ਆਪਣੇ ਧਾਰਮਿਕ ਵਿਸ਼ਵਾਸਾਂ ਬਾਰੇ ਆਪਣੇ ਨਜ਼ਰੀਏ ‘ਤੇ ਸਵਾਲ ਉਠਾਉਣਾ ਆਮ ਗੱਲ ਹੈ। ਇਹ ਜਾਣਨਾ, ਅਤੇ ਇਹ ਕਿੰਨਾ ਕੁ ਆਮ ਹੈ, ਮੇਰੇ ਲਈ ਬਹੁਤ ਮਦਦਗਾਰਸਾਬਤ ਹੋਇਆ।

DAVID

ਇਸ ਨਾਲ ਸਿੱਝਣ ਵਿੱਚ ਤੁਹਾਡੀ ਮਦਦ ਕਰਨ ਲਈ ਨੁਕਤੇ

ਹਰੇਕ ਵਿਅਕਤੀ ਕੈਂਸਰ ਦੀ ਬਿਮਾਰੀ ਨਾਲ ਨਜਿੱਠਣ ਵਿੱਚ ਆਪਣੀ ਮਦਦ ਕਰਨ ਲਈ ਵੱਖ-ਵੱਖ ਤਰੀਕੇ ਲੱਭੇਗਾ। ਕੁਝ ਤਰੀਕਿਆਂ ਵਿੱਚ ਸ਼ਾਮਲ ਹਨ:

ਸਰਗਰਮ ਰਹੋ
ਖੋਜ ਨੇ ਦਿਖਾਇਆ ਹੈ ਕਿ ਬਕਾਇਦਾ ਸਰੀਰਕ ਗਤੀਵਿਧੀ ਤਣਾਅ, ਚਿੰਤਾ ਅਤੇ ਉਦਾਸੀਨਤਾ ਦੀਆਂ ਭਾਵਨਾਵਾਂ ਵਿੱਚ ਮਦਦ ਕਰ ਸਕਦੀ ਹੈ। ਇਹ ਊਰਜਾ ਦੇ ਪੱਧਰਾਂ ਨੂੰ ਵੀ ਵਧਾ ਸਕਦੀ ਹੈ ਅਤੇ ਨੀਂਦ ਵਿੱਚ ਸੁਧਾਰ ਵੀ ਕਰ ਸਕਦੀ ਹੈ। ਥੋੜ੍ਹੀ ਜਿਹੀ ਸੈਰ ਵੀ ਮਦਦ ਕਰ ਸਕਦੀ ਹੈ।
Cartoon icon of fruit and vegetablesਚੰਗਾ ਭੋਜਨ ਖਾਓ
ਸਿਹਤਮੰਦ ਭੋਜਨ ਖਾਣਾ ਅਤੇ ਬਹੁਤ ਸਾਰਾ ਪਾਣੀ ਪੀਣਾ ਤੁਹਾਡੇ ਸਰੀਰ ਨੂੰ ਸਰੀਰਕ ਅਤੇ ਭਾਵਨਾਤਮਕ ਤਣਾਅ ਨਾਲ ਨਜਿੱਠਣ ਵਿੱਚ ਮਦਦ ਕਰੇਗਾ। ਆਪਣੇ ਡਾਕਟਰ ਨਾਲ ਗੱਲ ਕਰੋ – ਉਹ ਤੁਹਾਨੂੰ ਕਿਸੇ ਭੋਜਨ-ਮਾਹਰ ਨੂੰ ਮਿਲਣ ਦਾ ਸੁਝਾਅ ਦੇ ਸਕਦੇ ਹਨ।
Icon of headphones and music noteਉਹ ਚੀਜ਼ਾਂ ਕਰੋ ਜਿਨ੍ਹਾਂ ਦਾ ਤੁਸੀਂ ਆਨੰਦ ਲੈਂਦੇ ਹੋ
ਇਸ ਬਾਰੇ ਸੋਚੋ ਕਿ ਸ਼ਾਂਤ ਹੋਣ ਅਤੇ ਚੰਗਾ ਮਹਿਸੂਸ ਕਰਨ ਲਈ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ। ਇਹ ਸੰਗੀਤ ਸੁਣਨਾ, ਕੁਦਰਤ ਦੇ ਨਜ਼ਾਰੇ ਲੈਣਾ, ਨਹਾਉਣਾ ਜਾਂ ਮਾਲਸ਼ ਕਰਵਾਉਣਾ ਹੋ ਸਕਦਾ ਹੈ। ਉਨ੍ਹਾਂ ਚੀਜ਼ਾਂ ਵਿੱਚ ਸਮਾਂ ਬਿਤਾਉਣਾ ਜਿੰਨ੍ਹਾਂ ਚੀਜ਼ਾਂ ਦਾ ਤੁਸੀਂ ਮਜ਼ਾ ਲੈਂਦੇ ਹੋ, ਤੁਹਾਨੂੰ ਆਪਣੇ ਆਪ ਵਰਗਾ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ।
Candleਅਧਿਆਤਮਿਕਤਾ ਵੱਲ ਨੂੰ ਜਾਓ
ਕੁਝ ਲੋਕ ਆਪਣੀ ਧਾਰਮਿਕ ਸ਼ਰਧਾ, ਧਰਮ ਜਾਂ ਅਧਿਆਤਮ ਵਿੱਚ ਅਰਥ ਅਤੇ ਦਿਲਾਸਾ ਲੱਭਦੇ ਹਨ। ਕੈਂਸਰ ਦੀ ਬਿਮਾਰੀ ਤੁਹਾਡੇ ਡੂੰਘੇ ਵਿਸ਼ਵਾਸਾਂ ਨੂੰ ਚੁਣੌਤੀ ਦੇ ਸਕਦੀ ਹੈ। ਇਸ ਵਿੱਚ ਕਿਸੇ ਅਧਿਆਤਮਿਕ ਸੰਭਾਲ ਪੇਸ਼ੇਵਰ ਜਾਂ ਧਾਰਮਿਕ ਆਗੂ ਨਾਲ ਗੱਲ ਕਰਨਾ ਮਦਦ ਕਰ ਸਕਦਾ ਹੈ।
Heart-shaped Icon of holding hands, in two coloursਸਹਾਇਤਾ ਹਾਸਲ ਕਰੋ
ਤੁਸੀਂ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰ ਸਕਦੇ ਹੋ ਜਿਵੇਂ ਕਿ ਮਨੋਵਿਗਿਆਨੀ ਜਾਂ ਕੌਂਸਲਰ। Cancer Council ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਮਿਲਾਉਣ ਦੇ ਯੋਗ ਵੀ ਹੋ ਸਕਦੀ ਹੈ ਜੋ ਤੁਹਾਡੀ ਭਾਸ਼ਾ ਬੋਲਦਾ ਹੈ ਅਤੇ ਇਸੇ ਤਰ੍ਹਾਂ ਦੇ ਤਜ਼ਰਬੇ ਵਿੱਚੋਂ ਲੰਘਿਆ ਹੈ।

ਹੋਰ ਲੋਕਾਂ ਨੂੰ ਦੱਸਣਾ

ਲੋਕਾਂ ਨੂੰ ਇਹ ਦੱਸਣਾ ਮੁਸ਼ਕਿਲ ਹੋ ਸਕਦਾ ਹੈ ਕਿ ਤੁਹਾਨੂੰ ਕੈਂਸਰ ਹੈ। ਤੁਸੀਂ ਨਿੱਜੀ ਮਾਮਲਿਆਂ ਬਾਰੇ ਗੱਲ ਕਰਨ ਵਿੱਚ ਅਸਹਿਜ ਮਹਿਸੂਸ ਕਰ ਸਕਦੇ ਹੋ, ਜਾਂ ਨਿਸ਼ਚਿੰਤ ਨਹੀਂ ਹੋ ਸਕਦੇ ਕਿ ਤੁਹਾਡਾ ਜੀਵਨ-ਸਾਥੀ, ਪਰਿਵਾਰ ਜਾਂ ਦੋਸਤ ਕਿਵੇਂ ਦੀ ਪ੍ਰਤੀਕਿਰਿਆ ਦਿਖਾਉਣਗੇ। ਸ਼ਾਇਦ ਤੁਸੀਂ ਇਸ ਜਾਣਕਾਰੀ ਦੱਸ ਕੇ ਦੂਜਿਆਂ ‘ਤੇ ਬੋਝ ਨਾ ਪਾਉਣਾ ਚਾਹੋ। ਤੁਸੀਂ ਕੇਵਲ ਪਰਿਵਾਰ ਦੇ ਨਜ਼ਦੀਕੀ ਜੀਆਂ ਨੂੰ ਦੱਸਣ ਦੀ ਚੋਣ ਕਰ ਸਕਦੇ ਹੋ। ਤੁਸੀਂ ਆਪਣੀ ਜਾਣਕਾਰੀ ਕਿਸ ਨਾਲ ਸਾਂਝੀ ਕਰਦੇ ਹੋ, ਇਹ ਤੁਹਾਡੀ ਚੋਣ ਹੈ।

ਕੁਝ ਕੁ ਭਾਈਚਾਰਿਆਂ ਵਿੱਚ, ਸ਼ਰਮ ਜਾਂ ਡਰ ਪੈਦਾ ਹੋ ਸਕਦਾ ਹੈ ਜਦੋਂ ਕਿਸੇ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਕੈਂਸਰ ਹੈ। ਇਹ ਤੁਹਾਨੂੰ ਅਲੱਗ-ਥਲੱਗ ਜਾਂ ਇਕੱਲਾ ਮਹਿਸੂਸ ਕਰਨ ਲਈ ਮਜ਼ਬੂਰ ਕਰ ਸਕਦਾ ਹੈ। ਕਿਸੇ ਸਮਾਜ ਸੇਵਕ, ਮਨੋਵਿਗਿਆਨੀ ਜਾਂ ਕੌਂਸਲਰ ਨਾਲ ਗੱਲ ਕਰਨਾ ਮਦਦ ਕਰ ਸਕਦਾ ਹੈ।

ਜੇ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਦਾ ਕੋਈ ਤਰੀਕਾ ਲੱਭਣ ਲਈ ਸਹਾਇਤਾ ਚਾਹੁੰਦੇ ਹੋ, ਤਾਂ Cancer Council ਨੂੰ 13 11 20 ‘ਤੇ ਫ਼ੋਨ ਕਰੋ। ਜੇ ਤੁਹਾਨੂੰ Cancer Council ਨੂੰ ਫ਼ੋਨ ਕਰਨ ਵਾਸਤੇ ਦੁਭਾਸ਼ੀਏ ਦੀ ਵਰਤੋਂ ਕਰਨ ਦੀ ਲੋੜ ਹੈ, “ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ” ਸੈਕਸ਼ਨ ਵੇਖੋ ।


ਇੱਕ ਕੌਂਸਲਰ ਨਾਲ ਗੱਲ ਕਰਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਕੱਲੇ ਸਹਿਣ ਦੀ ਲੋੜ ਨਹੀਂ ਹੈ। ਮੈਨੂੰ ਸਿਰਫ਼ ਇੱਕ ਕਦਮ ਪਿੱਛੇ ਹਟਣ ਅਤੇ ਸੰਭਾਵਨਾਵਾਂ ਨੂੰ ਵੇਖਣ ਦੀ ਜ਼ਰੂਰਤ ਸੀ।

SANDRA

ਕੈਂਸਰ ਬਾਰੇ ਬੱਚਿਆਂ ਨਾਲ ਗੱਲ ਕਰਨਾ

ਜਦੋਂ ਕਿਸੇ ਵਿੱਚ ਕੈਂਸਰ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਬਾਲਗ ਸੋਚ ਸਕਦੇ ਹਨ ਕਿ ਬੱਚਿਆਂ ਨਾਲ ਇਸ ਬਾਰੇ ਗੱਲ ਨਾ ਕਰਨਾ ਹੀ ਬਿਹਤਰ ਹੈ। ਮਾਪੇ ਆਪਣੇ ਆਪ ਨੂੰ ਡਰੇ ਹੋਏ ਜਾਂ ਚਿੰਤਤ ਮਹਿਸੂਸ ਕਰ ਸਕਦੇ ਹਨ, ਅਤੇ ਆਪਣੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਮਹਿਸੂਸ ਕਰਨ ਤੋਂ ਬਚਾਉਣਾ ਚਾਹੁੰਦੇ ਹਨ।

ਬੱਚੇ ਅਕਸਰ ਜਾਣਦੇ ਹਨ ਕਿ ਕੁਝ ਗ਼ਲਤ ਹੈ। ਬੱਚਿਆਂ ਨਾਲ ਖੁੱਲ੍ਹ ਕੇ ਅਤੇ ਈਮਾਨਦਾਰੀ ਨਾਲ ਗੱਲ ਕਰਨਾ ਉਨ੍ਹਾਂ ਨੂੰ ਸੁਰੱਖਿਅਤ ਅਤੇ ਘੱਟ ਭੰਬਲਭੂਸੇ ਵਿੱਚ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਉਨ੍ਹਾਂ ਨੂੰ ਸਵਾਲ ਪੁੱਛਣ ਅਤੇ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਦਾ ਮੌਕਾ ਵੀ ਦਿੰਦਾ ਹੈ।

ਜੇ ਤੁਸੀਂ ਉਨ੍ਹਾਂ ਨਾਲ ਕੈਂਸਰ ਬਾਰੇ ਗੱਲ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ, ਤਾਂ ਤੁਸੀਂ ਆਪਣੇ ਡਾਕਟਰ, ਕਿਸੇ ਪਰਿਵਾਰਕ ਮੈਂਬਰ, ਕਿਸੇ ਦੋਸਤ ਜਾਂ ਸਕੂਲ ਦੇ ਕੌਂਸਲਰ ਨੂੰ ਤੁਹਾਡੀ ਮਦਦ ਕਰਨ ਲਈ ਕਹਿ ਸਕਦੇ ਹੋ।


ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ

  • Cancer Council ਨੂੰ 13 11 20 ‘ਤੇ ਫ਼ੋਨ ਕਰੋ। ਅਸੀਂ ਤੁਹਾਨੂੰ ਦੁਭਾਸ਼ੀਆ ਸੇਵਾਵਾਂ ਨਾਲ ਜੋੜ ਸਕਦੇ ਹਾਂ ਅਤੇ ਤੁਹਾਡੀ ਭਾਸ਼ਾ ਵਿੱਚ ਸਰੋਤ ਪ੍ਰਦਾਨ ਕਰਵਾ ਸਕਦੇ ਹਾਂ।
  • TIS National ਨੂੰ 131 450 ‘ਤੇ ਫ਼ੋਨ ਕਰੋ। ਇਹ ਮੁਫ਼ਤ ਦੁਭਾਸ਼ੀਆ ਸੇਵਾ ਹੈ ਜੋ ਤੁਹਾਨੂੰ ਦੁਭਾਸ਼ੀਏ ਨਾਲ ਜੋੜ ਸਕਦੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਜਾਂ Cancer Council ਨਾਲ ਸੰਪਰਕ ਕਰਨਲਈ ਕਰ ਸਕਦੇ ਹੋ।
See who reviewed this content. | ਦੇਖੋ ਕਿ ਇਸ ਸਮੱਗਰੀ ਦੀ ਸਮੀਖਿਆ ਕਿਸ ਨੇ ਕੀਤੀ ਹੈ।

Coping with a Diagnosis

Mariad O’Gorman, Clinical Psychologist, Bankstown Cancer Centre & Liverpool Cancer Therapy Centre, NSW; Gillian Blanchard, Oncology Nurse Practitioner, Calvary Mater Newcastle, NSW and Director, Cancer Nurses Society of Australia; Kevin Bloom, Senior Social Worker, Haematology and Bone Marrow Transplant, NSLHD – Royal North Shore Hospital, NSW; Community reviewers; Vanessa Saunders, 13 11 20 Consultant, Cancer Council NSW.

Translation services provided by Polaron Connect using translators accredited by the National Accreditation Authority for Translators and Interpreters Ltd, with translations also reviewed by in-community language reviewers.

View the Cancer Council NSW editorial policy.